ਚਾਰ ਸਾਲਾਂ ਦੀ ਤੂੰ ਯਾਰੀ ਨੀ minute ਇੱਕ 'ਚ ਮੁਕਾ ਗਈ
ਓ, ਮੈਨੂੰ ਸਮਝ ਨਾ ਲੱਗੇ ਆਹ ਬਿੱਲੋ ਕੈਸੀ ਤੇਰੀ ਯਾਰੀ
ਬੈਠ ਯਾਰਾਂ ਵਿੱਚ ਤੇਰੇ ਦਿੱਤੇ ਦੁਖੜੇ
ਮੈਂ ਯਾਰਾਂ ਨੂੰ ਸੁਣਾਉਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਹੋਣੀ ਕਰਮਾਂ ਤੋਂ ਮਾੜੀ, ਆਹ ਕੀਹਤੋਂ ਜਾਂਦੀ ਆ ਸਹਾਰੀ?
ਹੋ, ਮਾੜੀ ਅੱਜ ਦੇ ਸਮੇਂ 'ਚ ਨੀ ਮਿੱਠੇ ਯਾਰਾਂ ਦੀ ਆ ਯਾਰੀ
ਉਹ ਸੋਚੂ ਦੱਸੋ ਕਿਵੇਂ, ਓ, ਜੀਹਦੀ ਮੱਤ ਗਈ ਆ ਮਾਰੀ
ਹੋ, ਡਿੱਗਾ ਮਾਪਿਆਂ ਦੀ ਨਿਗਾਹ ਵਿੱਚ
ਸੋਹਣੀਏ, ਸ਼ਰਾਬੀ ਅਖਵਾਉਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਲੱਗਾ, ਲੱਗਾ ਇਸ਼ਕੇ ਦਾ ਰੋਗ, ਹੁਣ ਹੁੰਦਾ ਵੀ ਨਹੀਂ ਹੱਸ
ਸੋਚਾਂ ਤੇ ਫ਼ਿਕਰਾਂ 'ਚ ਹੋਈ ਪਈ ਆ ਬਸ
ਐਸੇ ਬਣੇ ਨੇ ਹਲਾਤ, ਗਿਆ ਨਸ਼ਿਆਂ 'ਚ ਫ਼ਸ
ਯਾਰ ਮੇਰੇ ਪੁੱਛਦੇ ਸੀ, "ਗੱਲ ਕੀ ਆ? ਦੱਸ"
ਫ਼ੇਰ ਚੱਕੀ ਘਰੋਂ ਗੱਡੀ, ਸਿੱਧਾ ਠੇਕੇ ਉੱਤੇ ਲਾਤੀ
ਪੀਂਦੇ-ਪੀਂਦੇ ਫ਼ੇਰ ਸਾਰੀ ਗੱਲ ਮੈਂ ਸੁਣਾਤੀ, ਇਹ ਓਹੀ ਆ ਰਕਾਨ
ਜੀਹਦੇ ਪਿੱਛੇ ਲੱਗ Laji ਸੀ ਤਬਾਹ ਹੋ ਗਿਆ
ਉੱਤੋਂ-ਉੱਤੋਂ ਰਹਿੰਦਾ ਤੇਰਾ ਯਾਰ ਹੱਸਦਾ
ਸੱਚੀ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ, ਸਵਾਹ ਹੋ ਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਨਾ ਹੀ ਦਿਨ ਦੇਖਦਾ ਐ, ਤੇ ਨਾ ਹੀ ਰਾਤ ਦੇਖਦਾ ਐ
ਦਿਲ ਟੁੱਟਿਆ ਪਿਆ ਐ, ਨਾ ਕੋਈ ਜਨਾਬ ਦੇਖਦਾ ਐ
ਓ, ਪੱਲੇ ਸ਼ੋਹਰਤ ਆ ਖੱਟੀ, ਨਾ ਕੋਈ ਹਲਾਤ ਦੇਖਦਾ ਐ
ਹੋ, ਟੁੱਟੀ ਤੇਰੇ ਨਾਲ਼ੋਂ ਮੇਰੀ ਯਾਰੀ
ਤਾਈਓਂ ਤਾਂ ਮੈਂ ਖਾਰਿਆਂ ਨਾ' ਪਾਉਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਨੀ ਮੇਹਮੀ ਸੁਰਾਪੁਰ ਵਾਲ਼ਾ, ਓਹੋ ਦਿਲ ਦਾ ਨਹੀਂ ਮਾੜਾ
ਆਹ ਯਾਰੀ ਬੋਤਲ ਨਾ' ਲਾ ਲਈ, ਓ, ਜਾਂਦਾ ਜ਼ਿੰਦਗੀ ਉਹ ਗਾਲ਼ੀ
ਓ, ਹੁਣ ਪੀਣ ਤੋਂ ਨਾ ਰੋਕੋ, ਆਹ ਮੁਹਰ ਲੱਗੀ ਸਰਕਾਰੀ
ਇਹਦਾ ਭਰ ਕੌੜਾ ਘੁੱਟ
ਗ਼ਮ ਦੁਨੀਆ ਦੇ ਜਿੰਦੀ ਤਾਂ ਭੁਲਾਉਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ





