ਦਿਲ ਦਾ ਕੁਝ ਵੱਸ ਨਹੀਂ ਚੱਲਦਾ, ਜਦ ਵੀ ਤੂੰ ਨਜ਼ਰ ਮਿਲਾਵੇ
ਧੜਕਨ ਜਿਹੀ ਵੱਧ ਜਾਂਦੀ ਐ, ਜਦ ਵੀ ਤੂੰ ਨੇੜੇ ਆਵੇ

ਤੇਰਾ ਵੀ ਮੇਰੇ ਵਾਂਗੂ ਚੈਨ ਜਿਹਾ ਖੋ ਗਿਆ ਲਗਦੈ
ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ

ਮੇਰੇ ਹਾਸਿਆਂ ਵਿੱਚ ਘੁਲ਼ੀਆਂ ਤੇਰੇ ਹਾਸਿਆਂ ਦੀਆਂ ਡਲ਼ੀਆਂ
ਸੱਜਣਾ, ਫ਼ੁੱਲ ਬਣ ਰਹੀਆਂ ਨੇ ਪਿਆਰ ਦੀਆਂ ਕੱਚੀਆਂ ਕਲੀਆਂ

(ਪਿਆਰ ਦੀਆਂ ਕੱਚੀਆਂ ਕਲੀਆਂ)
ਮੈਨੂੰ ਵੀ ਰੋਗ ਅਵੱਲੜਾ ਅੰਦਰ ਤਕ ਛੋਹ ਗਿਆ ਲਗਦੈ
ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ
ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ
ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ
ਰੋਕੀਂ ਨਾ ਅੱਖੀਆਂ ਨੂੰ ਤੂੰ, ਬੇਕਾਬੂ ਹੋਣ ਦੇ, ਸੱਜਣਾ
ਦਿਲ ਵਿੱਚ ਜੋ ਲਫ਼ਜ਼ ਨੇ ਤੇਰੇ, ਬੁੱਲ੍ਹਾਂ 'ਤੇ ਆਉਣ ਦੇ, ਸੱਜਣਾ

(ਬੁੱਲ੍ਹਾਂ 'ਤੇ ਆਉਣ ਦੇ, ਸੱਜਣਾ)
ਤੂੰ ਤੇ ਮੈਂ ਜਾਗ ਰਹੇ ਆਂ, ਸਾਰਾ ਜੱਗ ਸੌਂ ਗਿਆ ਲਗਦੈ