ਏ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ
ਏ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਉਠ ਅੰਮ੍ਰਿਤ ਵੇਲੇ ਵਿਚ, ਤੇਰਾ ਜਾਪ ਉਚਾਰਾਂ ਮੈਂ
ਤੇਰੇ ਨਾਮ ਦੀ ਮਸਤੀ ਵਿਚ, ਏਹ ਜੀਵਨ ਗੁਜ਼ਾਰਾਂ ਮੈਂ
ਇਸ ਅੰਮ੍ਰਿਤ ਸਰੋਵਰ ਵਿਚ, ਫਿਰ ਡੁੱਬੀਆਂ ਕੇ ਮਾਰਾਂ ਮੈਂ
ਜੋ ਮੰਤ੍ਰ ਬਖਸ਼ਿਯਾ ਏਹ, ਓਹ ਦਿਲ ਵਿਚ ਧਾਰਾਂ ਮੈਂ
ਤੇਰੇ ਨਾਮ ਦੀ ਮੈਂ ਪੀਵਾਂ ਤੇ, ਚੜ੍ਹੇ ਸੁਰੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਇਸ ਅੰਮ੍ਰਿਤ ਬਾਣੀ ਵਿਚ, ਫਿਰ ਮਨੁ ਨੂ ਲਾਵਾਂ ਮੈਂ
ਏਹ ਬਾਣੀ ਪੜ੍ਹ ਕੇ ਤੇ, ਵਿਚ ਸੰਗਤ ਜਾਵਾਂ ਮੈਂ
ਸਤ ਸੰਗਤ ਜਾ ਕੇ ਤੇ ਜੱਸ ਸੁਣਾ ਤੇ ਗਾਵਾਂ ਮੈਂ
ਫਿਰ ਧੂੜ ਗੁਰਸਿਖਾਂ ਦੀ ਮੱਥੇ ਤੇ ਲਾਵਾਂ ਮੈਂ
ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਸਿੱਖਿਆ ਗੁਰਬਾਣੀ ਦੀ ਮੇਰੇ ਦਿਲ ਵਿਚ ਵਸ ਜਾਏ
ਏਹ ਤੀਰ ਅਨਿਆਲਾ ਦੇ ਜੋ ਦਿੱਲ ਵਿਚ ਤੱਸ ਜਾਏ
ਕਈ ਭੁਲਿਆ ਭਟਕਿਆ ਨੂੰ ਏਹ ਰਸਤਾ ਦੱਸ ਜਾਏ
ਕਿਸੇ ਸਾਧ ਦੀ ਰਸਨਾ ਵਿਚ ਏਹ ਬਾਣੀ ਰਸ ਜਾਏ
ਮੈਂ ਪਾਣੀ ਢੋਆ ਬਣ ਉਸ ਦਾ ਮਜ਼ਦੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ




