ਇੱਕ ਦਿਲ ਦਾ ਖ਼ਾਬ ਅਧੂਰਾ ਏ
ਬਾਪੂ ਦੀ ਟੌਰ ਬਣਾਉਣੀ ਆ
ਉਹਦੇ ਸਿਰ 'ਤੇ ਐਸ਼ ਮੈਂ ਬੜੀ ਕੀਤੀ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ (Jaz Buttar)
ਹੋ, ਪਾ ਕੇ ਚਿੱਟਾ ਕੁੜਤਾ, ਬਾਪੂ, ਪਿੰਡ 'ਚ ਗੇੜੀ ਮਾਰਿਆ ਕਰ
ਵੇਖ ਸ਼ਰੀਕਾਂ ਵੱਲ, ਬਾਪੂ, ਖੁੰਡੀਆਂ ਮੁੱਛਾਂ ਨੂੰ ਚਾੜ੍ਹਿਆ ਕਰ
(ਖੁੰਡੀਆਂ ਮੁੱਛਾਂ ਨੂੰ ਚਾੜ੍ਹਿਆ ਕਰ)
ਹੋ, ਲੰਡੀ Jeep ਵੀ ਤੇਰੇ ਲਈ ਇੱਕ ਮੋਗੇ ਤੋਂ ਬਣਵਾਉਣੀ ਆ
ਤੇਰੇ ਸਿਰ 'ਤੇ ਐਸ਼ ਮੈਂ ਬੜੀ ਕੀਤੀ, ਹੁਣ ਤੈਨੂੰ ਐਸ਼ ਕਰਾਉਣੀ ਆ
ਇੱਕ ਦਿਲ ਦਾ ਖ਼ਾਬ ਅਧੂਰਾ ਏ
ਬਾਪੂ ਦੀ ਟੌਰ ਬਣਾਉਣੀ ਆ
ਉਹਦੇ ਸਿਰ 'ਤੇ ਐਸ਼ ਮੈਂ ਬੜੀ ਕੀਤੀ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ
(ਹੁਣ ਬਾਪੂ ਨੂੰ ਐਸ਼ ਕਰਾਉਣੀ ਆ)
ਓ, ਲਾ-ਲਾ shift'an ਏਥੇ, ਬਾਪੂ, ਪੁੱਤ ਤੇਰਾ ਜਾਂਦਾ ਅੱਕਿਆ
ਸਾਰੀ ਉਮਰ ਕਮਾਉਂਦਾ, ਬਾਪੂ, ਤੂੰ ਮੇਰੇ ਲਈ ਨਾ ਥੱਕਿਆ
(ਤੂੰ ਮੇਰੇ ਲਈ ਨਾ ਥੱਕਿਆ)
ਹੋ, ਕਾਲ਼ੀ ਘੋੜੀ ਤੇਰੇ ਲਈ ਇੱਕ ਜੀਰੇ ਤੋਂ ਮੰਗਵਾਉਣੀ ਆ
ਤੇਰੇ ਸਿਰ 'ਤੇ ਐਸ਼ ਮੈਂ ਬੜੀ ਕੀਤੀ, ਹੁਣ ਤੈਨੂੰ ਐਸ਼ ਕਰਾਉਣੀ ਆ
ਇੱਕ ਦਿਲ ਦਾ ਖ਼ਾਬ ਅਧੂਰਾ ਏ
ਬਾਪੂ ਦੀ ਟੌਰ ਬਣਾਉਣੀ ਆ
ਉਹਦੇ ਸਿਰ 'ਤੇ ਐਸ਼ ਮੈਂ ਬੜੀ ਕੀਤੀ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ
(ਹੁਣ ਬਾਪੂ ਨੂੰ ਐਸ਼ ਕਰਾਉਣੀ ਆ)
ਹੋ, ਕਿਹੜਾ ਮੇਰਾ ਸੁਪਨਾ, ਬਾਪੂ, ਜੋ ਤੂੰ ਕਦੇ ਪੁਗਾਇਆ ਨਾ?
ਤੇਰੇ Ford ਬਦੌਲਤ ਹੀ ਅੱਜ Beamer'an ਤਕ ਮੈਂ ਆਇਆ ਹਾਂ
(Beamer'an ਤਕ ਮੈਂ ਆਇਆ ਹਾਂ)
ਹੋ, ਲੈਕੇ Fortuner ਆਪਾਂ ਵਿਹੜੇ ਵਿੱਚ ਖੜ੍ਹਾਉਣੀ ਆ
ਤੇਰੇ ਸਿਰ 'ਤੇ ਐਸ਼ ਮੈਂ ਬੜੀ ਕੀਤੀ, ਹੁਣ ਤੈਨੂੰ ਐਸ਼ ਕਰਾਉਣੀ ਆ
ਇੱਕ ਦਿਲ ਦਾ ਖ਼ਾਬ ਅਧੂਰਾ ਏ
ਬਾਪੂ ਦੀ ਟੌਰ ਬਣਾਉਣੀ ਆ
ਉਹਦੇ ਸਿਰ 'ਤੇ ਐਸ਼ ਮੈਂ ਬੜੀ ਕੀਤੀ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ
(ਹੁਣ ਬਾਪੂ ਨੂੰ ਐਸ਼ ਕਰਾਉਣੀ ਆ)
ਹੋ, Farmtrac ਆਪਣੇ ਨੂੰ ਹੁਣ ਪੱਕਾ ਈ ਕਰਦੇ ਖੜ੍ਹਾ, ਬਾਪੂ
ਓ, ਇੱਧਰ ਆ, ਇੱਕ ਪੁੱਤ ਆਪਣੇ ਨਾਲ਼ selfie ਖਿਚਾ ਲੈ ਜਰਾ, ਬਾਪੂ
(Selfie ਖਿਚਾ ਲੈ ਜਰਾ, ਬਾਪੂ)
ਹੋ, ਕਰਕੇ Sandhu ਨੂੰ tag ਤੇ ਆਪਾਂ Facebook ਤੇ ਪਾਉਣੀ ਆ
ਤੇਰੇ ਸਿਰ 'ਤੇ ਐਸ਼ ਮੈਂ ਬੜੀ ਕੀਤੀ, ਹੁਣ ਤੈਨੂੰ ਐਸ਼ ਕਰਾਉਣੀ ਆ
ਇੱਕ ਦਿਲ ਦਾ ਖ਼ਾਬ ਅਧੂਰਾ ਏ
ਬਾਪੂ ਦੀ ਟੌਰ ਬਣਾਉਣੀ ਆ
ਉਹਦੇ ਸਿਰ 'ਤੇ ਐਸ਼ ਮੈਂ ਬੜੀ ਕੀਤੀ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ
(ਹੁਣ ਬਾਪੂ ਨੂੰ ਐਸ਼ ਕਰਾਉਣੀ ਆ)



