ਗ਼ੈਰਾਂ ਦੀ ਮਹਿੰਦੀ ਲਾ ਕੇ
ਬਾਹਾਂ ਵਿੱਚ ਚੂੜਾ ਪਾ ਕੇ
ਗ਼ੈਰਾਂ ਦੀ ਮਹਿੰਦੀ ਲਾ ਕੇ
ਬਾਹਾਂ ਵਿੱਚ ਚੂੜਾ ਪਾ ਕੇ
ਉਂਗਲ਼ਾਂ 'ਚ ਛਾਪਾਂ-ਛੱਲੇ ਪਾਏ ਹੋਣਗੇ
ਨੀ, ਓਦੋਂ ਦਿਨ ਤਾਂ ਪੁਰਾਣੇ-
ਦਿਨ ਤਾਂ ਪੁਰਾਣੇ ਚੇਤੇ ਆਏ ਹੋਣਗੇ
ਨੀ, ਓਦੋਂ ਦਿਨ ਤਾਂ ਪੁਰਾਣੇ-
ਓਦੋਂ ਦਿਨ ਤਾਂ ਪੁਰਾਣੇ-
ਸੱਜਣਾ, ਮੈਂ ਜਿਉਂਦੀ ਮੋਈ
ਦੁਨੀਆਂ ਤੋਂ ਲੁੱਕ-ਲੁੱਕ ਰੋਈ
ਸੱਜਣਾ, ਮੈਂ ਜਿਉਂਦੀ ਮੋਈ
ਦੁਨੀਆਂ ਤੋਂ ਲੁੱਕ-ਲੁੱਕ ਰੋਈ
ਪੂੰਝੀਆਂ ਕਿਸੇ ਨਾ ਅੱਖਾਂ ਮੇਰੀਆਂ
ਮੈਂ ਤੁਰ ਗਈ ਰੋਂਦੀ-ਕੁਰਲਾਉਂਦੀ
ਸੀਨੇ ਵਿੱਚ ਲੈ ਕੇ ਯਾਦਾਂ ਤੇਰੀਆਂ
ਮੈਂ ਤੁਰ ਗਈ ਰੋਂਦੀ-ਕੁਰਲਾਉਂਦੀ
ਤੁਰ ਗਈ ਰੋਂਦੀ-ਕੁਰਲਾਉਂਦੀ
ਜਿੱਥੇ ਕਦੇ ਆਪਾਂ ਦੋਵੇਂ ਮਿਲ਼ਦੇ ਸੀ ਕਈ-ਕਈ ਵੇਰੀ
ਜਦ ਵੀ ਉਹ ਖ਼ੇਤਾਂ ਕੋਲ਼ੋਂ ਗੁਜਰੀ ਹੋਊ ਡੋਲੀ ਤੇਰੀ
ਜਿੱਥੇ ਕਦੇ ਆਪਾਂ ਦੋਵੇਂ ਮਿਲ਼ਦੇ ਸਾਂ ਕਈ-ਕਈ ਵੇਰੀ
ਜਦ ਵੀ ਉਹ ਖ਼ੇਤਾਂ ਕੋਲ਼ੋਂ ਗੁਜਰੀ ਹੋਊ ਡੋਲੀ ਤੇਰੀ
ਉੱਜੜੇ ਹੋਏ ਚਾਅ ਕੁਰਲਾਏ ਹੋਣਗੇ
ਨੀ, ਓਦੋਂ ਦਿਨ ਤਾਂ ਪੁਰਾਣੇ-
ਦਿਨ ਤਾਂ ਪੁਰਾਣੇ ਚੇਤੇ ਆਏ ਹੋਣਗੇ
ਨੀ, ਓਦੋਂ ਦਿਨ ਤਾਂ ਪੁਰਾਣੇ-
ਓਦੋਂ ਦਿਨ ਤਾਂ ਪੁਰਾਣੇ-
ਜਦ ਵੀ ਤੇਰੇ ਪਿੰਡ ਦੀਆਂ ਜੂਹਾਂ ਲੰਘ ਗਈ ਵੇ, ਕਰਮਾਂਮਾਰੀ
ਬਣ ਗਈ ਜਿੰਦ-ਜਾਨ ਕਿਸੇ ਦੀ, ਸੱਜਣਾ, ਤੇਰੀ ਜਾਨੋਂ ਪਿਆਰੀ
ਜਦ ਵੀ ਤੇਰੇ ਪਿੰਡ ਦੀਆਂ ਜੂਹਾਂ ਲੰਘ ਗਈ ਮੈਂ, ਕਰਮਾਂਮਾਰੀ
ਬਣ ਗਈ ਜਿੰਦ-ਜਾਨ ਕਿਸੇ ਦੀ, ਸੱਜਣਾ, ਤੇਰੀ ਜਾਨੋਂ ਪਿਆਰੀ
ਕਿਸਮਤ ਵੀ ਕਰ ਗਈ ਹੇਰਾ-ਫ਼ੇਰੀਆਂ
ਵੇ, ਤੁਰ ਗਈ ਰੋਂਦੀ-ਕੁਰਲਾਉਂਦੀ
ਸੀਨੇ ਵਿੱਚ ਲੈ ਕੇ ਯਾਦਾਂ ਤੇਰੀਆਂ
ਵੇ, ਤੁਰ ਗਈ ਰੋਂਦੀ-ਕੁਰਲਾਉਂਦੀ
ਤੁਰ ਗਈ ਰੋਂਦੀ-ਕੁਰਲਾਉਂਦੀ
ਜਦ ਵੀ ਮੇਰੀ ਮੁੰਦਰੀ ਬਾਰੇ ਸਖੀਆਂ ਗੱਲ ਕੀਤੀ ਹੋਣੀ
ਰੱਬ ਜਾਣੇ ਨਾਜੋ ਤੇਰੇ ਦਿਲ 'ਤੇ ਕੀ ਬੀਤੀ ਹੋਣੀ
ਜਦ ਵੀ ਮੇਰੀ ਮੁੰਦਰੀ ਬਾਰੇ ਸਖੀਆਂ ਗੱਲ ਕੀਤੀ ਹੋਣੀ
ਰੱਬ ਜਾਣੇ ਨਾਜੋ ਤੇਰੇ ਦਿਲ 'ਤੇ ਕੀ ਬੀਤੀ ਹੋਣੀ
ਫ਼ਿਰ ਤੂੰ ਬਹਾਨੇ ਲੱਖਾਂ ਲਾਏ ਹੋਣਗੇ
ਨੀ, ਓਦੋਂ ਦਿਨ ਤਾਂ ਪੁਰਾਣੇ-
ਦਿਨ ਤਾਂ ਪੁਰਾਣੇ ਚੇਤੇ ਆਏ ਹੋਣਗੇ
ਨੀ, ਓਦੋਂ ਦਿਨ ਤਾਂ ਪੁਰਾਣੇ-
ਓਦੋਂ ਦਿਨ ਤਾਂ ਪੁਰਾਣੇ-
ਜਿਹਨੂੰ ਕਦੇ ਤੂੰ Lakhwinder'aa ਰੱਖਦਾ ਸੈਂ ਗਲ਼ ਨਾਲ਼ ਲਾ ਕੇ
ਰਹਿ ਗਈ ਰੂਹ ਕੋਲ਼ੇ ਤੇਰੇ, ਲੈ ਗਿਆ ਕੋਈ ਲਾਸ਼ ਵਿਆਹ ਕੇ
ਜਿਹਨੂੰ ਕਦੇ ਤੂੰ Lakhwinder'aa ਰੱਖਦਾ ਸੈਂ ਗਲ਼ ਨਾਲ਼ ਲਾ ਕੇ
ਰਹਿ ਗਈ ਰੂਹ ਕੋਲ਼ੇ ਤੇਰੇ, ਲੈ ਗਿਆ ਕੋਈ ਲਾਸ਼ ਵਿਆਹ ਕੇ
ਬਹਿ ਗਈ, ਮਰਜਾਣੀ, ਢਾਹ ਕੇ ਢੇਰੀਆਂ
ਵੇ, ਤੁਰ ਗਈ ਰੋਂਦੀ-ਕੁਰਲਾਉਂਦੀ
ਸੀਨੇ ਵਿੱਚ ਲੈ ਕੇ ਯਾਦਾਂ ਤੇਰੀਆਂ
ਵੇ, ਤੁਰ ਗਈ ਰੋਂਦੀ-ਕੁਰਲਾਉਂਦੀ
ਤੁਰ ਗਈ ਰੋਂਦੀ-ਕੁਰਲਾਉਂਦੀ





